Bible Punjabi
Verse: SNG.intro.0

ਸਰੇਸ਼ਟ ਗੀਤ

ਲੇਖਕ

ਸੁਲੇਮਾਨ ਦਾ ਗੀਤ ਪੁਸਤਕ ਦਾ ਸਿਰਲੇਖ ਇਸ ਦੀ ਪਹਿਲੀ ਆਇਤ ਤੋਂ ਆਇਆ ਹੈ, ਜੋ ਇਹ ਦੱਸਦਾ ਹੈ ਕਿ ਇਹ ਗੀਤ ਕਿੱਥੋਂ ਆਇਆ ਹੈ: “ਸੁਲੇਮਾਨ ਦਾ ਸਰੇਸ਼ਟ ਗੀਤ” (1:1)। ਪੁਸਤਕ ਦਾ ਸਿਰਲੇਖ ਰਾਜਾ ਸੁਲੇਮਾਨ ਦੇ ਨਾਮ ਤੇ ਹੀ ਲੈ ਲਿਆ ਗਿਆ, ਕਿਉਂਕਿ ਸਾਰੀ ਪੁਸਤਕ ਵਿੱਚ ਉਸ ਦੇ ਨਾਮ ਦਾ ਜਿਕਰ ਵਾਰ-ਵਾਰ ਆਉਂਦਾ ਹੈ (1:5; 3:7, 9, 11; 8:11-12)।

ਤਾਰੀਖ਼ ਅਤੇ ਲਿਖਣ ਦਾ ਸਥਾਨ

ਇਹ ਪੁਸਤਕ ਲਗਭਗ 971-965 ਈ. ਪੂ. ਦੇ ਵਿਚਕਾਰ ਲਿਖੀ ਗਈ।

ਸੁਲੇਮਾਨ ਨੇ ਇਸਰਾਏਲ ਦੇ ਰਾਜੇ ਦੇ ਤੌਰ ਤੇ ਆਪਣੇ ਸ਼ਾਸਨਕਾਲ ਦੇ ਦੌਰਾਨ ਇਹ ਪੁਸਤਕ ਲਿਖੀ, ਉਹ ਵਿਦਵਾਨ ਜੋ ਸੁਲੇਮਾਨ ਨੂੰ ਇਸ ਪੁਸਤਕ ਦਾ ਲੇਖਕ ਮੰਨਦੇ ਹਨ, ਉਹ ਇਸ ਗੱਲ ਉੱਤੇ ਵੀ ਸਹਿਮਤ ਹਨ ਕਿ ਇਹ ਗੀਤ ਉਸ ਦੇ ਸ਼ਾਸਨਕਾਲ ਦੇ ਸ਼ੁਰੂਆਤ ਵਿੱਚ ਲਿਖਿਆ ਗਿਆ ਸੀ, ਉਨ੍ਹਾਂ ਦਾ ਅਜਿਹਾ ਮੰਨਣਾ ਸਿਰਫ਼ ਕਵਿਤਾ ਵਿੱਚ ਆਏ ਜੁਆਨੀ ਦੇ ਉਤਸ਼ਾਹ ਕਰਕੇ ਨਹੀਂ ਹੈ, ਸਗੋਂ ਇਸ ਲਈ ਵੀ ਕਿ ਲੇਖਕ ਨੇ ਅਜਿਹੇ ਸਥਾਨਾਂ ਦੇ ਨਾਮਾਂ ਦਾ ਜਿਕਰ ਕੀਤਾ ਹੈ ਜੋ ਦੇਸ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਵਿੱਚ ਹਨ, ਜਿਸ ਵਿੱਚ ਲਬਾਨੋਨ ਅਤੇ ਮਿਸਰ ਵੀ ਸ਼ਾਮਿਲ ਹੈ।

ਪ੍ਰਾਪਤ ਕਰਤਾ

ਵਿਆਹੁਤਾ ਜੋੜਿਆਂ ਲਈ ਅਤੇ ਵਿਆਹ ਬਾਰੇ ਵਿਚਾਰ ਕਰਨ ਵਾਲੇ ਕੁਆਰੇ/ਕੁਆਰੀਆਂ ਲਈ।

ਉਦੇਸ਼

ਸੁਲੇਮਾਨ ਦਾ ਗੀਤ, ਪਿਆਰ ਦੇ ਗੁਣਾਂ ਨੂੰ ਵਡਿਆਉਣ ਲਈ, ਗੀਤ ਦੇ ਰੂਪ ਵਿੱਚ ਲਿਖੀ ਗਈ ਕਵਿਤਾ ਹੈ ਅਤੇ ਇਹ ਸਪੱਸ਼ਟ ਤੌਰ ਤੇ ਵਿਆਹ ਨੂੰ ਪਰਮੇਸ਼ੁਰ ਦੁਆਰਾ ਤਿਆਰ ਕੀਤੀ ਗਈ ਬਣਾਵਟ ਦੇ ਰੂਪ ਵਿੱਚ ਦਰਸਾਉਂਦੀ ਹੈ। ਇੱਕ ਆਦਮੀ ਅਤੇ ਔਰਤ ਨੂੰ ਇੱਕ ਦੂਸਰੇ ਨਾਲ ਆਤਮਿਕ, ਭਾਵਨਾਤਮਕ ਅਤੇ ਸਰੀਰਕ ਤੌਰ ਤੇ ਪਿਆਰ ਕਰਦੇ ਹੋਏ ਵਿਆਹ ਦੇ ਸੰਦਰਭ ਵਿੱਚ ਹੀ ਇਕੱਠੇ ਰਹਿਣਾ ਚਾਹੀਦਾ ਹੈ।

ਵਿਸ਼ਾ-ਵਸਤੂ

ਪਿਆਰ ਅਤੇ ਵਿਆਹ

ਰੂਪ-ਰੇਖਾ

1. ਲਾੜੀ ਸੁਲੇਮਾਨ ਬਾਰੇ ਸੋਚਦੀ ਹੈ — 1:1-3:5

2. ਲਾੜੀ ਦੁਆਰਾ ਮੰਗਣੀ ਨੂੰ ਸਵੀਕਾਰ ਕਰਨਾ ਅਤੇ ਵਿਆਹ ਲਈ ਇੰਤਜ਼ਾਰ ਕਰਨਾ — 3:6-5:1

3. ਲਾੜੀ ਆਪਣੇ ਲਾੜੇ ਨੂੰ ਗੁਆਉਣ ਦਾ ਸੁਪਨਾ ਵੇਖਦੀ ਹੈ — 5:2-6:3

4. ਲਾੜੀ ਅਤੇ ਲਾੜਾ ਇੱਕ ਦੂਜੇ ਦੀ ਤਾਰੀਫ਼ ਕਰਦੇ ਹਨ — 6:4-8:14