ਮਲਾਕੀ
ਲੇਖਕ
ਮਲਾਕੀ 1:1 ਨਬੀ ਮਲਾਕੀ ਨੂੰ ਪੁਸਤਕ ਦੇ ਲੇਖਕ ਦੇ ਤੌਰ ਤੇ ਦਰਸਾਉਂਦੀ ਹੈ। ਇਬਰਾਨੀ ਭਾਸ਼ਾ ਵਿੱਚ ਇਹ ਨਾਮ “ਸੰਦੇਸ਼ਵਾਹਕ” ਸ਼ਬਦ ਤੋਂ ਆਉਂਦਾ ਹੈ, ਜੋ ਕਿ ਯਹੋਵਾਹ ਦੇ ਨਬੀ ਵਜੋਂ ਮਲਾਕੀ ਦੀ ਭੂਮਿਕਾ ਵੱਲ ਧਿਆਨ ਖਿੱਚਦਾ ਹੈ, ਅਰਥਾਤ ਪਰਮੇਸ਼ੁਰ ਦੇ ਲੋਕਾਂ ਨੂੰ ਪਰਮੇਸ਼ੁਰ ਦਾ ਸੁਨੇਹਾ ਦੇਣਾ। ਦੂਸਰੇ ਅਰਥ ਵਿੱਚ, “ਮਲਾਕੀ” ਉਹ ਸੰਦੇਸ਼ਵਾਹਕ ਹੈ ਜੋ ਸਾਡੇ ਕੋਲ ਇਸ ਪੁਸਤਕ ਨੂੰ ਲਿਆ ਰਿਹਾ ਹੈ, ਅਤੇ ਉਸ ਦਾ ਸੰਦੇਸ਼ ਇਹ ਹੈ ਕਿ ਪਰਮੇਸ਼ੁਰ ਭਵਿੱਖ ਵਿੱਚ ਇੱਕ ਹੋਰ ਸੰਦੇਸ਼ਵਾਹਕ ਨੂੰ ਭੇਜੇਗਾ, ਜਿਵੇਂ ਕਿ ਮਹਾਨ ਨਬੀ ਏਲੀਯਾਹ ਦਾ ਪਰਮੇਸ਼ੁਰ ਦਾ ਦਿਨ ਆਉਣ ਤੋਂ ਪਹਿਲਾਂ ਵਾਪਸ ਆਉਣਾ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 430 ਈ. ਪੂ. ਦੇ ਵਿਚਕਾਰ ਲਿਖੀ ਗਈ।
ਇਹ ਗ਼ੁਲਾਮੀ ਤੋਂ ਬਾਅਦ ਲਿਖੀ ਗਈ ਪੁਸਤਕ ਹੈ, ਅਰਥਾਤ ਇਹ ਬਾਬਲ ਦੀ ਗ਼ੁਲਾਮੀ ਤੋਂ ਵਾਪਸ ਆਉਣ ਤੋਂ ਬਾਅਦ ਲਿਖੀ ਗਈ ਸੀ।
ਪ੍ਰਾਪਤ ਕਰਤਾ
ਇਹ ਪੁਸਤਕ ਯਰੂਸ਼ਲਮ ਵਿੱਚ ਰਹਿਣ ਵਾਲੇ ਯਹੂਦੀਆਂ ਲਈ ਅਤੇ ਆਮ ਤੌਰ ਤੇ ਹਰ ਥਾਂ ਤੇ ਰਹਿਣ ਵਾਲੇ ਪਰਮੇਸ਼ੁਰ ਦੇ ਲੋਕਾਂ ਲਈ ਲਿਖੀ ਗਈ ਸੀ।
ਉਦੇਸ਼
ਲੋਕਾਂ ਨੂੰ ਯਾਦ ਦਿਲਾਉਣ ਲਈ ਕਿ ਪਰਮੇਸ਼ੁਰ ਆਪਣੇ ਲੋਕਾਂ ਦੀ ਮਦਦ ਕਰਨ ਲਈ ਉਹ ਸਭ ਕੁਝ ਕਰੇਗਾ ਜੋ ਉਹ ਕਰ ਸਕਦਾ ਹੈ ਅਤੇ ਲੋਕਾਂ ਨੂੰ ਯਾਦ ਦਿਲਾਉਣ ਲਈ ਕਿ ਜਦੋਂ ਪਰਮੇਸ਼ੁਰ ਇੱਕ ਨਿਆਂਈ ਦੇ ਰੂਪ ਵਿੱਚ ਆਵੇਗਾ ਤਾਂ ਸਾਰਿਆਂ ਤੋਂ ਉਨ੍ਹਾਂ ਦੀ ਬੁਰਿਆਈ ਦਾ ਹਿਸਾਬ ਕਰੇਗਾ, ਅਤੇ ਲੋਕਾਂ ਨੂੰ ਅਪੀਲ ਕਰਨ ਲਈ ਕਿ ਉਹ ਆਪਣੀ ਬਦੀ ਤੋਂ ਤੋਬਾ ਕਰਨ ਤਾਂ ਜੋ ਨੇਮ ਦੀਆਂ ਅਸੀਸਾਂ ਪੂਰੀਆਂ ਹੋ ਸਕਣ। ਇਹ ਮਲਾਕੀ ਦੁਆਰਾ ਪਰਮੇਸ਼ੁਰ ਦੀ ਚੇਤਾਵਨੀ ਸੀ ਕਿ ਉਹ ਲੋਕਾਂ ਨੂੰ ਪਰਮੇਸ਼ੁਰ ਵੱਲ ਮੁੜਨ ਲਈ ਆਖੇ। ਜਿਵੇਂ ਪੁਰਾਣੇ ਨੇਮ ਦੀ ਆਖ਼ਰੀ ਪੁਸਤਕ ਸਮਾਪਤ ਹੁੰਦੀ ਹੈ, ਉਸਦੇ ਨਾਲ ਹੀ ਪਰਮੇਸ਼ੁਰ ਦੇ ਨਿਆਂ ਦੀ ਘੋਸ਼ਣਾ ਅਤੇ ਆਉਣ ਵਾਲੇ ਮਸੀਹਾ ਦੁਆਰਾ ਉਸ ਦੀ ਬਹਾਲੀ ਦੇ ਵਾਅਦੇ ਇਸਰਾਏਲੀਆਂ ਦੇ ਕੰਨਾਂ ਵਿੱਚ ਗੂੰਜਦੇ ਹਨ।
ਵਿਸ਼ਾ-ਵਸਤੂ
ਰੀਤਾਂ-ਰਿਵਾਜਾਂ ਲਈ ਝਿੜਕਣਾ
ਰੂਪ-ਰੇਖਾ
1. ਜਾਜਕਾਂ ਨੂੰ ਪਰਮੇਸ਼ੁਰ ਦਾ ਆਦਰ ਕਰਨ ਲਈ ਆਖਣਾ — 1:1-2:9
2. ਯਹੂਦਾਹ ਨੂੰ ਵਫ਼ਾਦਾਰੀ ਨਾਲ ਨਿਵਾਜਿਆ ਜਾਣਾ — 2:10-3:6
3. ਯਹੂਦਾਹ ਨੂੰ ਪਰਮੇਸ਼ੁਰ ਵੱਲ ਮੁੜਨ ਲਈ ਆਖਣਾ — 3:7-4:6