Bible Punjabi
Verse: JHN.intro.0

ਯੂਹੰਨਾ ਦੀ ਇੰਜੀਲ

ਲੇਖਕ

ਜ਼ਬਦੀ ਦਾ ਪੁੱਤਰ ਯੂਹੰਨਾ, ਇਸ ਇੰਜੀਲ ਦਾ ਲੇਖਕ ਹੈ, ਕਿਉਂਕਿ ਯੂਹੰਨਾ 21:20, 24 ਤੋਂ ਸਪੱਸ਼ਟ ਇਹ ਹੈ ਕਿ ਇਹ ਇੰਜੀਲ ਉਸ ਚੇਲੇ ਦੀ ਕਲਮ ਤੋਂ ਲਿਖੀ ਗਈ ਹੈ ਜਿਸ ਨੂੰ ਯਿਸੂ ਪਿਆਰ ਕਰਦਾ ਸੀ ਅਤੇ ਯੂਹੰਨਾ ਆਪਣੇ ਆਪ ਨੂੰ ਹੀ ਉਹ ਚੇਲਾ ਜਿਸ ਨੂੰ ਯਿਸੂ ਪਿਆਰ ਕਰਦਾ ਸੀ“ ਕਰਕੇ ਸੰਬੋਧਿਤ ਕਰਦਾ ਹੈ। ਉਸ ਨੂੰ ਅਤੇ ਉਸ ਦੇ ਭਰਾ ਯਾਕੂਬ ਨੂੰ “ਗਰਜਣ ਦੇ ਪੁੱਤਰ“ ਕਿਹਾ ਜਾਂਦਾ ਹੈ (ਮਰਕੁਸ 3:17) ਉਹਨਾਂ ਨੂੰ ਯਿਸੂ ਦੇ ਜੀਵਨ ਵਿੱਚ ਹੋਣ ਵਾਲੀਆਂ ਘਟਨਾਵਾਂ ਨੂੰ ਅੱਖੀਂ ਵੇਖਣ ਅਤੇ ਗਵਾਹੀ ਦੇਣ ਦਾ ਵਿਸ਼ੇਸ਼ ਸਨਮਾਨ ਪ੍ਰਾਪਤ ਸੀ।

ਤਾਰੀਖ਼ ਅਤੇ ਲਿਖਣ ਦਾ ਸਥਾਨ

ਇਹ ਇੰਜੀਲ ਲਗਭਗ 50-90 ਈ. ਦੇ ਵਿਚਕਾਰ ਲਿਖੀ ਗਈ।

ਹੋ ਸਕਦਾ ਹੈ ਕਿ ਯੂਹੰਨਾ ਦੀ ਇੰਜੀਲ ਅਫ਼ਸੁਸ ਤੋਂ ਲਿਖੀ ਗਈ ਹੋਵੇ, ਇਸ ਨੂੰ ਲਿਖੇ ਜਾਣ ਦੇ ਮੁੱਖ ਸਥਾਨ ਯਹੂਦਿਯਾ ਦਾ ਬਾਹਰੀ ਇਲਾਕਾ, ਸਾਮਰਿਯਾ, ਗਲੀਲੀ, ਬੈਤਅਨੀਆ, ਯਰੂਸ਼ਲਮ ਹੋ ਸਕਦੇ ਹਨ।

ਪ੍ਰਾਪਤ ਕਰਤਾ

ਯੂਹੰਨਾ ਦੀ ਇੰਜੀਲ ਯਹੂਦੀਆਂ ਨੂੰ ਲਿਖੀ ਗਈ ਸੀ। ਉਸ ਦੀ ਇੰਜੀਲ ਯਹੂਦੀਆਂ ਨੂੰ ਇਹ ਸਾਬਤ ਕਰਨ ਲਈ ਲਿਖੀ ਗਈ ਸੀ ਕਿ ਯਿਸੂ ਹੀ ਮਸੀਹ ਸੀ। ਉਸ ਨੇ ਜੋ ਜਾਣਕਾਰੀ ਪ੍ਰਦਾਨ ਕੀਤੀ ਉਹ ਇਸ ਲਈ ਸੀ ਤਾਂ ਜੋ ਉਹ ਵਿਸ਼ਵਾਸ ਕਰਨ ਕਿ ਯਿਸੂ ਹੀ ਮਸੀਹ ਹੈ ਅਤੇ ਵਿਸ਼ਵਾਸ ਕਰਕੇ ਉਸ ਦੇ ਨਾਮ ਵਿਚ ਜੀਵਨ ਪ੍ਰਾਪਤ ਕਰਨ।

ਉਦੇਸ਼

ਯੂਹੰਨਾ ਦੀ ਇੰਜੀਲ ਦਾ ਉਦੇਸ਼ “ਮਸੀਹੀਆਂ ਨੂੰ ਵਿਸ਼ਵਾਸ ਵਿੱਚ ਪੱਕਾ ਅਤੇ ਸੁਰੱਖਿਅਤ ਕਰਨਾ ਹੈ,” ਜਿਵੇਂ ਕਿ ਯੂਹੰਨਾ 20:31 ਵਿੱਚ ਖ਼ਾਸ ਤੌਰ ਤੇ ਦੱਸਿਆ ਗਿਆ ਹੈ, “ਇਹ ਗੱਲਾਂ ਲਿਖੀਆਂ ਗਈਆਂ ਹਨ ਤਾਂ ਜੋ ਤੁਸੀਂ ਵਿਸ਼ਵਾਸ ਕਰ ਸਕੋ ਕਿ ਯਿਸੂ ਹੀ ਮਸੀਹ ਅਤੇ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਵਿਸ਼ਵਾਸ ਕਰਕੇ, ਉਸ ਦੇ ਨਾਮ ਤੋਂ ਤੁਸੀਂ ਜੀਵਨ ਪ੍ਰਾਪਤ ਕਰ ਸਕੋ।” ਯੂਹੰਨਾ ਸਪੱਸ਼ਟ ਤੌਰ ਤੇ ਯਿਸੂ ਦਾ ਪਰਮੇਸ਼ੁਰ ਹੋਣ ਦਾ ਐਲਾਨ ਕਰਦਾ ਹੈ (ਯੂਹੰਨਾ 1:1) ਜੋ ਸਭ ਚੀਜ਼ਾਂ ਨੂੰ ਹੋਂਦ ਵਿੱਚ ਲਿਆਇਆ (ਯੂਹੰਨਾ 1:3)। ਉਹ ਚਾਨਣ ਹੈ (ਯੂਹੰਨਾ 1:4, 8:12) ਅਤੇ ਜੀਵਨ ਹੈ (ਯੂਹੰਨਾ 1:4, 5:26, 14:6)। ਯੂਹੰਨਾ ਦੀ ਇੰਜੀਲ ਇਹ ਸਾਬਤ ਕਰਨ ਲਈ ਲਿਖੀ ਗਈ ਸੀ ਕਿ ਯਿਸੂ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ।

ਵਿਸ਼ਾ-ਵਸਤੂ

ਯਿਸੂ - ਪਰਮੇਸ਼ੁਰ ਦਾ ਪੁੱਤਰ

ਰੂਪ-ਰੇਖਾ

1. ਯਿਸੂ ਜੀਵਨ ਦਾ ਸ੍ਰੋਤ — 1: 1-18

2. ਪਹਿਲੇ ਚੇਲਿਆਂ ਦੀ ਬੁਲਾਹਟ — 1:19-51

3. ਯਿਸੂ ਦੀ ਸਰਵਜਨਕ ਸੇਵਕਾਈ — 2:1-16:33

4. ਮਹਾਂ ਜਾਜਕ ਦੀ ਤਰ੍ਹਾਂ ਪ੍ਰਾਰਥਨਾ — 17:1-26

5. ਮਸੀਹ ਦਾ ਸਲੀਬ ਉੱਤੇ ਚੜ੍ਹਨਾ ਅਤੇ ਜੀ ਉੱਠਣਾ — 18:1-20:10

6. ਜੀ ਉੱਠਣ ਦੇ ਬਾਅਦ ਯਿਸੂ ਦੀ ਸੇਵਕਾਈ — 20:11-21:25