Bible Punjabi
Verse: GAL.intro.0

ਗਲਾਤੀਆਂ ਨੂੰ

ਲੇਖਕ

ਰਸੂਲ ਪੌਲੁਸ ਇਸ ਪੱਤਰੀ ਦਾ ਲੇਖਕ ਹੈ, ਸ਼ੁਰੂਆਤੀ ਕਲੀਸਿਯਾ ਇਸ ਗੱਲ ਉੱਤੇ ਸਰਬ ਸੰਮਤੀ ਨਾਲ ਸਹਿਮਤ ਸੀ। ਦੱਖਣੀ ਗਲਾਤਿਯਾ ਵਿੱਚ ਕਲੀਸਿਯਾਵਾਂ ਦੀ ਸ਼ੁਰੂਆਤ ਦੇ ਪਿੱਛੇ ਪੌਲੁਸ ਦਾ ਹੱਥ ਸੀ ਅਤੇ ਉਸ ਨੇ ਇਨ੍ਹਾਂ ਦੀ ਸਥਾਪਨਾ ਉਸ ਸਮੇਂ ਕੀਤੀ, ਜਦ ਉਹ ਏਸ਼ੀਆ ਮਾਈਨਰ ਵੱਲ ਆਪਣੀ ਪਹਿਲੀ ਮਿਸ਼ਨਰੀ ਯਾਤਰਾ ਤੇ ਸੀ, ਇਸ ਤੋਂ ਬਾਅਦ ਉਸ ਨੇ ਉਨ੍ਹਾਂ ਲਈ ਇਹ ਪੱਤ੍ਰੀ ਲਿਖੀ। ਗਲਾਤਿਯਾ ਰੋਮ ਜਾਂ ਕੁਰਿੰਥੁਸ ਵਰਗਾ ਇੱਕ ਸ਼ਹਿਰ ਨਹੀਂ ਸੀ, ਸਗੋਂ ਇਹ ਇੱਕ ਰੋਮੀ ਸੂਬਾ ਸੀ ਜਿਸ ਵਿੱਚ ਬਹੁਤ ਸਾਰੇ ਸ਼ਹਿਰ ਅਤੇ ਅਨੇਕਾਂ ਕਲੀਸਿਯਾਵਾਂ ਸਨ। ਗਲਾਤੀਆਂ ਦੀ ਪੱਤ੍ਰੀ ਜਿਨ੍ਹਾਂ ਲੋਕਾਂ ਨੂੰ ਲਿਖੀ ਗਈ ਸੀ, ਉਹ ਪੌਲੁਸ ਦੇ ਦੁਆਰਾ ਮਸੀਹ ਵਿੱਚ ਆਏ ਸਨ।

ਤਾਰੀਖ਼ ਅਤੇ ਲਿਖਣ ਦਾ ਸਥਾਨ

ਇਹ ਪੱਤ੍ਰੀ ਲਗਭਗ 48 ਈ. ਦੇ ਵਿਚਕਾਰ ਲਿਖੀ ਗਈ।

ਪੌਲੁਸ ਨੇ ਸ਼ਾਇਦ ਅੰਤਾਕਿਯਾ ਤੋਂ ਗਲਾਤੀਆਂ ਦੀ ਪੱਤ੍ਰੀ ਨੂੰ ਲਿਖਿਆ, ਕਿਉਂਕਿ ਇਹ ਉਸ ਦੇ ਘਰ ਦਾ ਸਥਾਨ ਸੀ।

ਪ੍ਰਾਪਤ ਕਰਤਾ

ਗਲਾਤੀਆਂ ਦੀ ਪੱਤ੍ਰੀ ਗਲਾਤਿਯਾ ਦੀਆਂ ਕਲੀਸਿਯਾਵਾਂ ਦੇ ਵਿਸ਼ਵਾਸੀਆਂ ਨੂੰ ਲਿਖੀ ਗਈ ਸੀ (ਗਲਾਤੀਆਂ 1:1-2)।

ਉਦੇਸ਼

ਇਸ ਪੱਤ੍ਰੀ ਨੂੰ ਲਿਖਣ ਲਈ ਪੌਲੁਸ ਦਾ ਉਦੇਸ਼ ਯਹੂਦੀ ਮੱਤ ਵਾਲਿਆਂ ਦੀ ਝੂਠੀ ਇੰਜੀਲ ਦੀ ਉਲੰਘਣਾ ਕਰਨਾ ਸੀ, ਇਹ ਇੱਕ ਅਜਿਹੀ ਇੰਜੀਲ ਸੀ ਜਿਸ ਵਿੱਚ ਯਹੂਦੀ ਮੱਤ ਤੋਂ ਮਸੀਹ ਵਿੱਚ ਆਏ ਹੋਏ ਲੋਕ ਸੋਚਦੇ ਸਨ ਕਿ ਮੁਕਤੀ ਪਾਉਣ ਲਈ ਸੁੰਨਤ ਕਰਾਉਣੀ ਜ਼ਰੂਰੀ ਸੀ ਅਤੇ ਉਸ ਦਾ ਦੂਜਾ ਉਦੇਸ਼ ਗਲਾਤਿਯਾ ਦੇ ਵਿਸ਼ਵਾਸੀਆਂ ਨੂੰ ਉਨ੍ਹਾਂ ਦੀ ਮੁਕਤੀ ਦਾ ਅਸਲ ਆਧਾਰ ਯਾਦ ਦਿਲਾਉਣ ਸੀ। ਪੌਲੁਸ ਨੇ ਇਸ ਦਾ ਉੱਤਰ ਸਪੱਸ਼ਟ ਤੌਰ ਤੇ ਆਪਣੇ ਰਸੂਲ ਦੇ ਅਧਿਕਾਰ ਨੂੰ ਸਥਾਪਿਤ ਕਰਨ ਦੇ ਦੁਆਰਾ ਦਿੱਤਾ ਅਤੇ ਇਸ ਤਰ੍ਹਾਂ ਉਸ ਇੰਜੀਲ ਨੂੰ ਸਹੀ ਸਾਬਿਤ ਕਰਦਾ ਹੈ, ਜਿਸਦਾ ਪ੍ਰਚਾਰ ਉਸ ਨੇ ਕੀਤਾ ਸੀ। ਸਿਰਫ਼ ਵਿਸ਼ਵਾਸ ਦੁਆਰਾ ਕਿਰਪਾ ਨਾਲ ਹੀ ਲੋਕ ਧਰਮੀ ਠਹਿਰਾਏ ਜਾਂਦੇ ਹਨ, ਅਤੇ ਇਹ ਸਿਰਫ਼ ਵਿਸ਼ਵਾਸ਼ ਦੁਆਰਾ ਹੀ ਹੈ ਕਿ ਉਹ ਆਤਮਾ ਦੀ ਆਜ਼ਾਦੀ ਨਾਲ ਆਪਣਾ ਨਵਾਂ ਜੀਵਨ ਜੀ ਸਕਦੇ ਹਨ।

ਵਿਸ਼ਾ-ਵਸਤੂ

ਮਸੀਹ ਵਿੱਚ ਆਜ਼ਾਦੀ

ਰੂਪ-ਰੇਖਾ

1. ਭੂਮਿਕਾ — 1:1-10

2. ਇੰਜੀਲ ਦੀ ਪ੍ਰਮਾਣਿਕਤਾ — 1:11-2:21

3. ਵਿਸ਼ਵਾਸ ਦੁਆਰਾ ਧਰਮੀ ਠਹਿਰਣਾ — 3:1-4: 31

4. ਵਿਸ਼ਵਾਸ ਅਤੇ ਆਜ਼ਾਦੀ ਦੇ ਜੀਵਨ ਦਾ ਅਭਿਆਸ — 5:1-6:10