Verse: EZR.10.1
ਗੈਰ-ਕੌਮੀ ਇਸਤਰੀਆਂ ਨੂੰ ਦੂਰ ਕਰਨਾ
1ਜਦ ਅਜ਼ਰਾ ਨੇ ਪਰਮੇਸ਼ੁਰ ਦੇ ਭਵਨ ਦੇ ਅੱਗੇ ਡਿੱਗ ਕੇ ਪ੍ਰਾਰਥਨਾ ਕੀਤੀ ਅਤੇ ਰੋ-ਰੋ ਕੇ ਪਾਪਾਂ ਦਾ ਇਕਰਾਰ ਕੀਤਾ ਤਾਂ ਇਸਰਾਏਲ ਵਿੱਚੋਂ ਪੁਰਖਾਂ, ਇਸਤਰੀਆਂ ਅਤੇ ਬੱਚਿਆਂ ਦੀ ਇੱਕ ਬਹੁਤ ਵੱਡੀ ਸਭਾ ਉਸ ਦੇ ਕੋਲ ਇਕੱਠੀ ਹੋ ਗਈ ਅਤੇ ਲੋਕ ਫੁੱਟ-ਫੁੱਟ ਕੇ ਰੋਂਦੇ ਸਨ।