Bible Punjabi
Verse: 2SA.intro.0

2 ਸਮੂਏਲ

ਲੇਖਕ

ਇਹ ਪੁਸਤਕ ਲੇਖਕ ਦੇ ਬਾਰੇ ਕੁਝ ਜਾਣਕਾਰੀ ਨਹੀਂ ਦਿੰਦੀ। ਨਬੀ ਸਮੂਏਲ ਇਸ ਦਾ ਲੇਖਕ ਨਹੀਂ ਹੋ ਸਕਦਾ ਕਿਉਂਕਿ ਉਸ ਦੀ ਮੌਤ ਹੋ ਗਈ ਸੀ। ਅਸਲ ਵਿੱਚ 1 ਤੇ 2 ਸਮੂਏਲ ਦੀਆਂ ਪੁਸਤਕਾਂ ਇੱਕ ਹੀ ਪੁਸਤਕ ਸਨ। ਸੈਪਟੂਆਜੈਂਟ ਦੇ ਅਨੁਵਾਦਕਾਂ ਨੇ ਇਸ ਨੂੰ ਦੋ ਪੁਸਤਕਾਂ ਵਿੱਚ ਵੰਡ ਦਿੱਤਾ। ਉਸ ਸਮੇਂ ਤੋਂ ਪਹਿਲੀ ਪੁਸਤਕ ਦਾ ਅੰਤ ਸ਼ਾਊਲ ਦੀ ਮੌਤ ਦੁਆਰਾ ਹੁੰਦਾ ਹੈ, ਅਤੇ ਦੂਸਰੀ ਪੁਸਤਕ ਦੀ ਸ਼ੁਰੂਆਤ ਦਾਊਦ ਦੇ ਰਾਜ ਕਰਨ ਦੇ ਦੁਆਰਾ ਹੁੰਦੀ ਹੈ, ਕਿ ਕਿਵੇਂ ਉਹ ਯਹੂਦਾ ਦੇ ਗੋਤਰ ਦਾ ਰਾਜਾ ਬਣਿਆ ਅਤੇ ਬਾਅਦ ਵਿੱਚ ਸਾਰੇ ਇਸਰਾਏਲ ਦਾ ਰਾਜਾ ਬਣ ਗਿਆ।

ਤਾਰੀਖ਼ ਅਤੇ ਲਿਖਣ ਦਾ ਸਥਾਨ

ਇਹ ਪੁਸਤਕ ਲਗਭਗ 1050-722 ਈ. ਪੂ. ਦੇ ਵਿਚਕਾਰ ਲਿਖੀ ਗਈ।

ਇਹ ਪੁਸਤਕ ਬਾਬਲ ਦੀ ਗੁਲਾਮੀ ਦੇ ਦੌਰਾਨ ਬਿਵਸਥਾ ਸਾਰ ਦੇ ਇਤਿਹਾਸ ਦੇ ਹਿੱਸੇ ਵਜੋਂ ਲਿਖੀ ਗਈ ਸੀ।

ਪ੍ਰਾਪਤ ਕਰਤਾ

ਮੂਲ ਰੂਪ ਵਿੱਚ ਇਸ ਪੁਸਤਕ ਦੇ ਪ੍ਰਾਪਤ ਕਰਤਾ ਸ਼ਾਇਦ ਉਹ ਇਸਰਾਏਲੀ ਲੋਕ ਸਨ ਜਿਹੜੇ ਦਾਊਦ ਅਤੇ ਸੁਲੇਮਾਨ ਦੇ ਰਾਜ ਦੇ ਦੌਰਾਨ ਰਹੇ, ਅਤੇ ਨਾਲ ਹੀ ਉਨ੍ਹਾਂ ਦੀ ਆਉਣ ਵਾਲੀ ਪੀੜ੍ਹੀ ਦੇ ਲੋਕ।

ਉਦੇਸ਼

2 ਸੈਮੂਏਲ ਵਿੱਚ ਰਾਜਾ ਦਾਊਦ ਦੇ ਸ਼ਾਸਨਕਾਲ ਬਾਰੇ ਲਿਖਿਆ ਗਿਆ ਹੈ। ਇਸ ਪੁਸਤਕ ਦਾਊਦ ਨਾਲ ਬੰਨ੍ਹੇ ਗਏ ਨੇਮ ਨੂੰ ਇਤਿਹਾਸਕ ਪ੍ਰਸੰਗ ਵਿੱਚ ਪੇਸ਼ ਕਰਦੀ ਹੈ। ਦਾਊਦ ਨੇ ਯਰੂਸ਼ਲਮ ਨੂੰ ਇਸਰਾਏਲ ਦੀਆਂ ਧਾਰਮਿਕ ਅਤੇ ਰਾਜਨੀਤਿਕ ਗਤੀਵਿਧੀਆਂ ਦਾ ਕੇਂਦਰ ਬਣਾਇਆ (2 ਸਮੂਏਲ 5:6-12; 6:1-17)। ਦੋਵੇਂ ਅਰਥਾਤ ਯਹੋਵਾਹ ਦੇ ਸ਼ਬਦ (2 ਸਮੂਏਲ 7:4-16) ਅਤੇ ਦਾਊਦ ਦੇ ਸ਼ਬਦ (2 ਸਮੂਏਲ 23:1-7) ਪਰਮੇਸ਼ੁਰ ਦੁਆਰਾ ਦਿੱਤੇ ਗਏ ਰਾਜ ਦੀ ਮਹੱਤਤਾ ਉੱਤੇ ਜ਼ੋਰ ਦਿੰਦੇ ਹਨ। ਨਾਲ ਹੀ ਇਹ ਪੁਸਤਕ ਭਵਿੱਖਬਾਣੀ ਦੇ ਤੌਰ ਤੇ ਮਸੀਹ ਦੇ ਹਜ਼ਾਰ ਸਾਲ ਤੱਕ ਰਾਜ ਕਰਨ ਦੇ ਸਿਧਾਂਤ ਵੱਲ ਵੀ ਇਸ਼ਾਰਾ ਕਰਦੀ ਹੈ।

ਵਿਸ਼ਾ-ਵਸਤੂ

ਇੱਕਜੁੱਟਤਾ

ਰੂਪ-ਰੇਖਾ

1. ਦਾਊਦ ਦੇ ਰਾਜ ਦਾ ਉਥਾਨ — 1:1-10:19

2. ਦਾਊਦ ਦੇ ਰਾਜ ਦਾ ਡਿੱਗਣਾ — 11:1-20:26

3. ਹੋਰ ਵਿਸ਼ੇ — 21:1-24:25