Verse: 1CH.20.1
ਰੱਬਾਹ ਉੱਤੇ ਦਾਊਦ ਦਾ ਅਧਿਕਾਰ
2 ਸਮੂ 12:26-31
1ਫਿਰ ਇਸ ਤਰ੍ਹਾਂ ਹੋਇਆ ਕਿ ਨਵੇਂ ਸਾਲ ਦੇ ਅਰੰਭ ਵਿੱਚ, ਜਦੋਂ ਰਾਜੇ ਯੁੱਧ ਕਰਨ ਨੂੰ ਬਾਹਰ ਨਿੱਕਲਦੇ ਹਨ, ਤਾਂ ਯੋਆਬ ਨੇ ਫ਼ੌਜ ਦੇ ਮੁਖੀ ਸੂਰਮਿਆਂ ਨੂੰ ਲੈ ਜਾ ਕੇ ਅੰਮੋਨੀਆਂ ਦੀ ਧਰਤੀ ਨੂੰ ਲੁੱਟਿਆ ਅਤੇ ਰੱਬਾਹ ਨਗਰ ਨੂੰ ਆ ਕੇ ਘੇਰਾ ਪਾਇਆ, ਪਰ ਦਾਊਦ ਯਰੂਸ਼ਲਮ ਵਿੱਚ ਹੀ ਰਿਹਾ ਅਤੇ ਯੋਆਬ ਨੇ ਰੱਬਾਹ ਨੂੰ ਜਿੱਤ ਲਿਆ ਤੇ ਉਸ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ।